Special Resolutions Passed During the Budget Session of the Committee: 

—————————————
(2)
Today’s General Session of the Shiromani Gurdwara Parbandhak Committee (SGPC) 97 and the Interim Committee has already approved Resolution No. 178, dated 15-1-98, in its original form.
According to the draft, the Jantri and Calendar under the supervision of Mr. Pal Singh were approved by the Dharam Prachar Committee to be published at the expense of the 300th Sajna Diwas item.
All the sangats are urged to observe Gurpurab and other days at Gurdwaras from today onwards according to the Nanakshahi Jantri and the sangats should conduct their family and social affairs according to this Jantri.

Today’s function of the Shiromani Gurdwara Parbandhak Committee commends the tireless efforts of Mr. Pal Singh to create a unique Nanakshahi calendar for the Sikh community.

(Gurmat Prakash, May, 1998, p. 88)

ਸ਼੍ਰੋ: ਗੁ: ਪ੍ਰ: ਕਮੇਟੀ ਦੇ ਬਜਟ ਅਜਲਾਸ ਸਮੇਂ ਪਾਸ ਕੀਤੇ ਗਏ ਵਿਸ਼ੇਸ਼ ਮਤੇ : 

……………………………………………………..
(2)
“ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਇਹ ਜਨਰਲ ਇਜਲਾਸ ਸ: ਪਾਲ ਸਿੰਘ (ਪੁਰੇਵਾਲ) ਪਿੰਡ ਤੇ ਡਾਕਘਰ ਸ਼ੰਕਰ (ਜਲੰਧਰ) ਹਾਲ ਕਨੇਡਾ ਨਿਵਾਸੀ ਵਲੋਂ ਤਿਆਰ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਦੇ ਖਰੜਾ, ਜੋ ਧਰਮ ਪ੍ਰਚਾਰ ਕਮੇਟੀ ਆਪਣੇ ਮਤਾ ਨੰਬਰ 698, ਮਿਤੀ 10-12-97 ਅਤੇ ਅੰਤਿ੍ਰੰਗ ਕਮੇਟੀ ਆਪਣੇ ਮਤਾ ਨੰਬਰ 178, ਮਿਤੀ 15-1-98 ਰਾਹੀਂ ਪਹਿਲਾਂ ਹੀ ਪਰਵਾਨ ਕਰ ਚੁੱਕੀ ਹੈ, ਨੂੰ ਮੂਲ ਰੂਪ ਵਿੱਚ ਹੀ ਇਸ ਖਰੜੇ ਦੀ ਪੁਸ਼ਟੀ ਕਰਦਾ ਹੈ ।
ਇਸ ਖਰੜੇ ਮੁਤਾਬਿਕ ਜੰਤਰੀ ਅਤੇ ਕੈਲੰਡਰ ਸ੍ਰ: ਪਾਲ ਸਿੰਘ ਦੀ ਦੇਖ-ਰੇਖ ਵਿੱਚ ਧਰਮ ਪ੍ਰਚਾਰ ਕਮੇਟੀ ਵਲੋਂ ਤਿੰਨ ਸੌ ਸਾਲਾ ਸਾਜਣਾ ਦਿਵਸ ਵਾਲੀ ਮੱਦ ਵਿੱਚੋਂ ਖਰਚ ਕਰਕੇ ਛਪਵਾਉਣ ਦੀ ਪ੍ਰਵਾਨਗੀ ਦਿੰਦਾ ਹੈ ।
ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਅੱਜ ਤੋਂ ਹੀ ਨਾਨਕਸ਼ਾਹੀ ਜੰਤਰੀ ਅਨੁਸਾਰ ਗੁਰਦੁਆਰਾ ਸਾਹਿਬਾਨ ਵਿਖੇ ਗੁਰਪੁਰਬ ਤੇ ਹੋਰ ਦਿਨ-ਦਿਹਾਰ ਮਨਾਏ ਜਾਣ ਅਤੇ ਸੰਗਤਾਂ ਆਪਣੇ ਪਰਿਵਾਰਕ ਤੇ ਸਮਾਜਕ ਕਾਰ-ਵਿਹਾਰ ਵੀ ਇਸ ਜੰਤਰੀ ਅਨੁਸਾਰ ਹੀ ਕਰਨ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਇਹ ਸਮਾਗਮ ਸਿੱਖ ਕੌਮ ਦਾ ਵੱਖਰਾ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਲਈ ਸ੍ਰ: ਪਾਲ ਸਿੰਘ ਵੱਲੋਂ ਕੀਤੀ ਅਣਥੱਕ ਮਿਹਨਤ ਦੀ ਭਰਪੂਰ ਸ਼ਲਾਘਾ ਕਰਦਾ ਹੈ ।“

(ਗੁਰਮਤਿ ਪ੍ਰਕਾਸ਼, ਮਈ, 1998, ਪੰ:88)